ਈਬੋਲਾ ਵਾਇਰਸ ਬਿਮਾਰੀ ਅਤੇ ਮਰਬਰਗ ਵਾਇਰਸ ਬਿਮਾਰੀ

ਈਬੋਲਾ ਵਾਇਰਸ ਬਿਮਾਰੀ ਅਤੇ ਮਰਬਰਗ ਵਾਇਰਸ ਬਿਮਾਰੀ ਕੀ ਹੈ?

ਈਬੋਲਾ ਵਾਇਰਸ ਬਿਮਾਰੀ (EVD) ਅਤੇ ਮਰਬਰਗ ਵਾਇਰਸ ਬਿਮਾਰੀ (MVD) ਦੋਵੇਂ ਵੱਖ-ਵੱਖ ਵਾਇਰਸਾਂ ਕਾਰਨ ਹੋਣ ਵਾਲੀਆਂ ਵਿਰਲੀਆਂ ਅਤੇ ਗੰਭੀਰ ਬਿਮਾਰੀਆਂ ਹਨ। ਇਹ ਬਿਮਾਰੀਆਂ ਵਾਇਰਲ ਹੇਮੋਰੈਜਿਕ ਬੁਖਾਰ (VHF) ਨਾਮਕ ਬਿਮਾਰੀਆਂ ਦੇ ਇੱਕ ਸਮੂਹ ਦੇ ਅਧੀਨ ਆਉਂਦੀਆਂ ਹਨ।

ਹਾਲਾਂਕਿ ਇਹ ਵੱਖ-ਵੱਖ ਵਾਇਰਸਾਂ ਕਾਰਨ ਹੋਣ ਵਾਲੀਆਂ ਦੋ ਵੱਖੋ-ਵੱਖਰੀਆਂ ਬਿਮਾਰੀਆਂ ਹਨ, ਪਰ ਇਹਨਾਂ ਕਾਰਨ ਹੋਣ ਵਾਲੀ ਤਕਲੀਫ਼ ਇੱਕੋ ਜਿਹੀ ਹੈ। ਇਸੇ ਕਾਰਨ, ਸਿਹਤ ਸੰਭਾਲ ਪ੍ਰਦਾਤਾ ਅਤੇ ਪਬਲਿਕ ਹੈਲਥ ਵੱਲੋਂ ਇਹਨਾਂ ਬਿਮਾਰੀਆਂ ਨਾਲ ਨਜਿੱਠਣ ਦਾ ਤਰੀਕਾ ਵੀ ਇੱਕੋ ਜਿਹਾ ਹੈ।

ਇਹ ਬਿਮਾਰੀਆਂ ਕਿਵੇਂ ਫੈਲਦੀਆਂ ਹਨ?

ਤੁਹਾਨੂੰ EVD ਜਾਂ MVD ਉਦੋਂ ਹੋ ਸਕਦਾ ਹੈ ਜੇਕਰ ਇਹਨਾਂ ਦੋਨਾਂ ਵਿੱਚੋਂ ਕਿਸੇ ਬਿਮਾਰੀ ਨਾਲ ਪੀੜਤ (ਜਾਂ ਇਸ ਕਾਰਨ ਮਰ ਚੁੱਕੇ) ਵਿਅਕਤੀ ਦੇ ਸਰੀਰ ਦੇ ਤਰਲ ਪਦਾਰਥ ਤੁਹਾਡੀਆਂ ਅੱਖਾਂ, ਨੱਕ, ਮੂੰਹ ਜਾਂ ਸੱਟ ਲੱਗੀ ਚਮੜੀ ਦੇ ਸੰਪਰਕ ਵਿੱਚ ਆ ਜਾਂਦੇ ਹਨ।

ਸਰੀਰ ਦੇ ਤਰਲ ਪਦਾਰਥ ਇਹ ਹਨ:

  • ਖੂਨ
  • ਲਾਰ (ਥੁੱਕ)
  • ਪਸੀਨਾ
  • ਪਿਸ਼ਾਬ
  • ਮਲ
  • ਉਲਟੀ
  • ਛਾਤੀ ਦਾ ਦੁੱਧ
  • ਐਮਨਿਓਟਿਕ ਤਰਲ (ਸਰੀਰ ਦੇ ਅੰਦਰ ਪਲ ਰਹੇ ਬੱਚੇ ਦੇ ਆਲੇ-ਦੁਆਲੇ ਮੌਜੂਦ ਤਰਲ)
  • ਵੀਰਜ

ਤਰਲ ਪਦਾਰਥ ਸੁੱਕਣ 'ਤੇ ਵੀ ਬਿਮਾਰੀ ਦਾ ਕਾਰਨ ਬਣ ਸਕਦੇ ਹਨ।

ਸਿਹਤ ਦੇਖਭਾਲ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ (ਜਿਵੇਂ ਕਿ ਨਰਸ ਅਤੇ ਡਾਕਟਰ), ਬਿਮਾਰ ਰਿਸ਼ਤੇਦਾਰਾਂ ਦੀ ਦੇਖਭਾਲ ਕਰਨ ਵਾਲੇ ਨਜ਼ਦੀਕੀ ਪਰਿਵਾਰਕ ਮੈਂਬਰ ਨੂੰ ਅਤੇ ਅੰਤਿਮ-ਸੰਸਕਾਰ ਅਤੇ ਦਫ਼ਨਾਉਣ ਦੇ ਕਾਰਜ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਇਹ ਬਿਮਾਰੀਆਂ ਹੋਣ ਦਾ ਤੋਂ ਵੱਧ ਖ਼ਤਰਾ ਹੁੰਦਾ ਹੈ।

ਜਿਹੜੇ ਲੋਕਾਂ ਨੇ EVD ਜਾਂ MVD ਨਾਲ ਪੀੜਤ ਲੋਕਾਂ ਦੀ ਦੇਖਭਾਲ ਦਾ ਕਾਰਜ ਨਹੀਂ ਕੀਤਾ ਹੈ ਜਾਂ ਉਹਨਾਂ ਦੇ ਸੰਪਰਕ ਵਿੱਚ ਨਹੀਂ ਆਏ ਹਨ, ਉਹਨਾਂ ਨੂੰ ਕੋਈ ਖ਼ਤਰਾ ਨਹੀਂ ਹੈ।

ਇਹਨਾਂ ਬਿਮਾਰੀਆਂ ਦੇ ਲੱਛਣ ਕੀ ਹਨ?

ਅਜਿਹਾ ਕੋਈ ਖਾਸ ਲੱਛਣ ਨਹੀਂ ਹੈ ਜੋ ਸਿਰਫ਼ ਇਹਨਾਂ ਬਿਮਾਰੀਆਂ ਨਾਲ ਹੀ ਹੁੰਦਾ ਹੈ। EVD ਜਾਂ MVD ਕਾਰਨ ਬਿਮਾਰ ਹੋਣ ਨਾਲ ਹੇਠ ਲਿਖੇ ਲੱਛਣ ਮਹਿਸੂਸ ਹੋ ਸਕਦੇ ਹਨ:

  • ਬੁਖਾਰ
  • ਸਿਰ ਦਰਦ ਜਾਂ ਸਰੀਰ ਵਿੱਚ ਦਰਦ
  • ਧੱਫੜ
  • ਕਮਜ਼ੋਰੀ ਜਾਂ ਥਕਾਵਟ
  • ਗਲੇ ਵਿੱਚ ਖਰਾਸ਼
  • ਦਸਤ (ਪਾਣੀ ਵਾਲਾ ਮਲ)
  • ਉਲਟੀਆਂ
  • ਪੇਟ ਦਰਦ
  • ਬਿਨਾਂ ਕਾਰਨ ਖੂਨ ਵਗਣਾ ਜਾਂ ਜ਼ਖ਼ਮ ਬਣਨਾ

ਕਿਸ ਕਿਸਮ ਦੀਆਂ ਦਵਾਈਆਂ ਜਾਂ ਵੈਕਸੀਨਾਂ ਉਪਲਬਧ ਹਨ?

MVD ਤੋਂ ਬਚਾਉਣ ਲਈ ਕੋਈ ਵੀ ਵੈਕਸੀਨ ਉਪਲਬਧ ਨਹੀਂ ਹੈ ਅਤੇ ਨਾ ਹੀ ਇਸਦਾ ਸ਼ਿਕਾਰ ਬਣੇ ਲੋਕਾਂ ਦੇ ਇਲਾਜ ਵਾਸਤੇ ਕੋਈ ਦਵਾਈ ਹੈ। EVD ਦੀਆਂ ਕੁਝ ਕਿਸਮਾਂ ਨੂੰ ਰੋਕਣ ਲਈ ਇੱਕ ਵੈਕਸੀਨ ਉਪਲਬਧ ਹੈ, ਪਰ ਇਹ ਵੈਕਸੀਨ ਸਿਰਫ਼ ਸਿਹਤ ਦੇਖਭਾਲ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਹੀ ਉਪਲਬਧ ਹੈ ਜੋ EVD ਦੇ ਮਰੀਜ਼ ਦੀ ਦੇਖਭਾਲ ਕਰਦੇ ਹਨ। EVD ਦੀਆਂ ਕੁਝ ਕਿਸਮਾਂ ਦੇ ਇਲਾਜ ਲਈ ਇੱਕ ਦਵਾਈ ਵੀ ਉਪਲਬਧ ਹੈ। EVD ਜਾਂ MVD ਨਾਲ ਪੀੜਤ ਲੋਕਾਂ ਨੂੰ ਫਿਰ ਵੀ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ। ਜੇਕਰ ਇਲਾਜ ਜਲਦੀ ਸ਼ੁਰੂ ਹੋ ਜਾਵੇ ਤਾਂ ਜਾਨ ਬਚਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ।

ਜੇ ਮੈਂ ਅਜਿਹੀ ਦੇਸ਼ ਦੀ ਯਾਤਰਾ ਕੀਤੀ ਹੈ ਜਿੱਥੇ EVD ਜਾਂ MVD ਦੇ ਮਾਮਲੇ ਹਨ ਤਾਂ ਕੀ ਹੋਵੇਗਾ?

ਕੀ ਮੈਨੂੰ ਕੋਈ ਖ਼ਤਰਾ ਹੈ?

ਅਜਿਹੇ ਦੇਸ਼ ਬਹੁਤ ਘੱਟ ਹੀ ਹਨ ਜਿੱਥੇ EVD ਜਾਂ MVD ਦੇ ਕਾਫ਼ੀ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਪਰ ਫਿਰ ਵੀ ਜੇ ਤੁਸੀਂ ਇਹਨਾਂ ਦੇਸ਼ਾਂ ਦੀ ਯਾਤਰਾ ਕਰਦੇ ਹੋ, ਤਾਂ ਤੁਹਾਨੂੰ ਉਦੋਂ ਤੱਕ ਇਹਨਾਂ ਵਿੱਚੋਂ ਕੋਈ ਵੀ ਬਿਮਾਰੀ ਹੋਣ ਦੀ ਸੰਭਾਵਨਾ ਨਹੀਂ ਹੈ ਜਦੋਂ ਤੱਕ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਸਰੀਰ ਦੇ ਤਰਲ ਪਦਾਰਥਾਂ ਨੂੰ ਨਹੀਂ ਛੂਹ ਲੈਂਦੇ ਜੋ ਇਹਨਾਂ ਵਿੱਚੋਂ ਕਿਸੇ ਵੀ ਬਿਮਾਰੀ ਨਾਲ ਪੀੜਤ ਹੈ ਜਾਂ ਜਿਸਦੀ ਇਹਨਾਂ ਕਾਰਨ ਮੌਤ ਹੋਈ ਹੈ। ਤੁਹਾਨੂੰ ਉਦੋਂ ਜ਼ਿਆਦਾ ਖ਼ਤਰਾ ਹੈ ਜੇਕਰ ਤੁਸੀਂ:

  • ਸਿਹਤ ਦੇਖਭਾਲ ਕੇਂਦਰਾਂ ਵਿੱਚ ਕੰਮ ਕਰਦੇ ਹੋ (ਜਿਵੇਂ ਕਿ ਨਰਸ ਜਾਂ ਡਾਕਟਰ)
  • ਕਰੀਬੀ ਪਰਿਵਾਰਕ ਮੈਂਬਰਾਂ ਜਾਂ ਬਿਮਾਰ ਰਿਸ਼ਤੇਦਾਰਾਂ ਦੀ ਦੇਖਭਾਲ ਕਰਦੇ ਹੋ
  • ਅੰਤਿਮ-ਸੰਸਕਾਰ ਜਾਂ ਦਫ਼ਨਾਉਣ ਦੇ ਕਾਰਜ ਵਿੱਚ ਸ਼ਾਮਲ ਹੁੰਦੇ ਹੋ

EVD ਜਾਂ MVD ਨੂੰ ਰੋਕਣ ਲਈ ਅਸੀਂ ਕੀ ਕਰ ਸਕਦੇ ਹਾਂ?

ਬਿਮਾਰ ਲੋਕਾਂ ਦੇ ਸੰਪਰਕ ਵਿੱਚ ਆਉਣ ਤੋਂ ਬਚੋ ਅਤੇ ਕਿਸੇ ਦੇ ਵੀ ਖੂਨ ਜਾਂ ਸਰੀਰ ਦੇ ਤਰਲ ਪਦਾਰਥਾਂ ਦੇ ਸੰਪਰਕ ਵਿੱਚ ਆਉਣ ਤੋਂ ਬਚੋ। ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਅਤੇ ਪਾਣੀ ਨਾਲ ਧੋਵੋ। ਅੰਤਿਮ-ਸੰਸਕਾਰ ਜਾਂ ਦਫ਼ਨਾਉਣ ਦੇ ਕਾਰਜ ਦੌਰਾਨ ਮ੍ਰਿਤਕ ਸਰੀਰ ਨੂੰ ਨਾ ਛੂਹੋ। 

ਯਾਤਰਾ ਕਰਨ ਤੋਂ ਬਾਅਦ ਮੈਂ ਕੀ ਕਰਾਂ?

ਜੇਕਰ ਤੁਸੀਂ ਅਜਿਹੇ ਖੇਤਰ ਵਿੱਚ ਯਾਤਰਾ ਕੀਤੀ ਹੈ ਜਿੱਥੇ EVD ਜਾਂ MVD ਦੇ ਕਾਫ਼ੀ ਮਾਮਲੇ ਸਾਹਮਣੇ ਆਏ ਹਨ ਤਾਂ ਉਦੇਸ਼ ਨੂੰ ਛੱਡਣ ਤੋਂ 21 ਦਿਨਾਂ ਬਾਅਦ ਤੱਕ ਆਪਣੇ ਲੱਛਣਾਂ (ਖਾਸ ਕਰਕੇ ਬੁਖਾਰ) ਵੱਲ ਧਿਆਨ ਦਿਓ। ਜੇਕਰ ਤੁਹਾਨੂੰ ਬਿਮਾਰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ, ਤਾਂ ਦੂਜੇ ਲੋਕਾਂ ਨਾਲ ਸੰਪਰਕ ਨਾ ਕਰੋ ਅਤੇ ਆਪਣੇ ਸਥਾਨਕ ਸਿਹਤ ਵਿਭਾਗ (ਅੰਗਰੇਜ਼ੀ ਵਿੱਚ) ਨੂੰ ਕਾਲ ਕਰੋ। ਜੇਕਰ ਤੁਸੀਂ ਇਲਾਜ ਭਾਲ ਰਹੇ ਹੋ ਤਾਂ ਉਹਨਾਂ ਨੂੰ ਆਪਣੀ ਯਾਤਰਾ ਬਾਰੇ ਤੁਰੰਤ ਦੱਸ ਦਿਓ।